ਬਾਕੀ ਦੋਸ਼ੀਆਂ ਦੀ ਭਾਲ ਯਾਰੀ:- ਐਸ.ਐਸ.ਪੀ ਅਸ਼ਵਨੀ ਕਪੂਰ
ਝਬਾਲ, 28 ਜਨਵਰੀ, ਹਰਦੀਪ ਸਿੰਘ, ਸੁਖਜਿੰਦਰ ਸਿੰਘ
ਸ੍ਰੀ ਅਸਵਨੀ ਕਪੂਰ ਆਈ.ਪੀ.ਐਸ/ਐਸ.ਐਸ.ਪੀ ਤਰਨ ਤਾਰਨ ਜੀ ਵੱਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਅਤੇ ਲਾਅ ਐਂਡ ਆਰਡਰ ਦੀ ਸਥਿੱਤੀ ਨੂੰ ਬਰਕਰਾਰ ਰੱਖਣ ਲਈ ਲਗਾਤਾਰ ਨੇਸ ਉਪਰਾਲੇ ਕੀਤੇ ਜਾ ਰਹੇ ਹਨ,ਜਿਸ ਤਹਿਤ ਸ੍ਰੀ ਅਰੁਣ ਸ਼ਰਮਾਂ ਡੀ.ਐਸ.ਪੀ ਡੀ ਤਰਨ ਤਾਰਨ ਅਤੇ ਸ੍ਰੀ ਤਰਸੇਮ ਮਸੀਹ ਪੀ.ਪੀ.ਐਸ/ਡੀ.ਐਸ.ਪੀ ਸਿਟੀ .ਤਾ ਦੀ ਨਿਗਰਾਨੀ ਹੇਠ ਹਰਿੰਦਰ ਸਿੰਘ ਐਸ.ਐਚ.ਓ ਥਾਣਾ ਬਬਾਲ ਸਮੇਤ ਪੁਲਿਸ ਟੀਮ ਵੱਲੋਂ ਕੁੱਝ ਦਿਨ ਪਹਿਲਾਂ ਝਬਾਲ ਵਿਖੇ ਹੋਏ ਸੋਨੂੰ ਚੀਮਾ ਦੇ ਕਤਲ ਕੇਸ ਵਿੱਚ ਹੁਣ ਤੱਕ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦਿਆ ਜਿਲਾ ਤਰਨਤਾਰਨ ਪੁਲੀਸ ਮੁਖੀ ਸ੍ਰੀ ਆਸਵਨੀ ਕਪੂਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮਨੀਸ਼ ਕੁਮਾਰ ਪੁੱਤਰ ਪ੍ਰਸੋਤਮ ਲਾਲ ਵਾਸੀ ਚੀਮਾਂ ਕਲਾਂ ਨੇ ਆਪਣਾ ਬਿਆਨ ਦਰਜ ਕਰਾਇਆ ਸੀ ਕਿ ਮਿਤੀ 14.01.2024 ਨੂੰ ਵਕਤ ਕਰੀਬ 8 ਵਜੇ ਸੁਰੂ ਉਹ ਖੁਦ ਉਸਦਾ ਭਰਾ ਅਵਨ ਕੁਮਾਰ ਉਰਫ ਸੋਨੂੰ ਅਤੇ ਮਲਕੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਸ਼ੁਕਰਚਕ ਆਪਣੀ ਗੱਡੀ ਫਾਰਚੂਨਰ ਤੇ ਵਿਜੇ ਹੇਅਰ ਸੈਲੂਨ ਤਬਾਲ ਵਿਖੇ ਕਟਿੰਗ ਕਰਾਉਣ ਲਈ ਆਏ ਸੀ।ਕਟਿੰਗ ਕਚਾਉਣ ਤੋਂ ਬਾਅਦ ਉਸਦਾ ਭਰਾ ਸੋਨੂੰ ਚੀਮਾਂ ਕੁਰਸੀਆਂ ਦੇ ਪਿੱਛੇ ਲੱਗਾ ਸੀਸਾ ਦੇਖ ਰਿਹਾ ਸੀ ਤਾਂ ਵਕਤ ਕਰੀਬ 9 ਵਜੇ ਦੇ ਅਣਪਛਾਤੇ ਨੌਜਵਾਨ ਮੋਟਰਸਾਈਕਲ ਪਰ ਆਏ ਅਤੇ ਇੱਕ ਨੇ ਸੈਲੂਨ ਅੰਦਰ ਦਾਖਲ ਹੋ ਕੇ ਸੋਨੂੰ ਚੀਮਾਂ ਪਰ ਚਾਰ ਪੰਜ ਫਾਇਰ ਕੀਤੇ ਅਤੇ ਆਪਣੇ ਸਾਥੀ ਸਮੇਤ ਮੋਟਰਸਾਈਕਲ ਪਰ ਮੌਕਾ ਤੋਂ ਫਰਾਰ ਹੋ ਗਿਆ।ਜਿਸ ਤੇ ਸੋਨੂੰ ਚੀਮਾਂ ਨੂੰ ਜਖਮੀ ਹਾਲਤ ਵਿੱਚ ਇਲਾਜ ਲਈ ਹਸਪਤਾਲ ਲਿਜਾਇਆ ਗਿਆ।ਜਿੱਥੇ ਜਾ ਕੇ ਉਸਦੀ ਮੌਤ ਹੋ ਗਈ।ਜਿਸ ਤੇ ਮ੍ਰਿਤਕ ਸੋਨੂੰ ਚੀਮਾ ਦੇ ਭਰਾ ਮਨੀਸ ਕੁਮਾਰ ਉਰਫ ਮੈਨੂੰ ਦੇ ਬਿਆਨ ਤੇ ਮੁਕੱਦਮਾ ਨੰਬਰ 04 ਮਿਤੀ 14.01.2024 ਜੁਰਮ 302,34,120-ਬੀ,ਭ.ਦ.ਸ. 25,54,59-ਅਸਲਾ ਐਕਟ ਥਾਣਾ ਬਬਾਲ ਬਰਖਿਲਾਫ ਅੰਮ੍ਰਿਤਪਾਲ ਸਿੰਘ ਬਾਠ ਪੁੱਤਰ ਸਤਨਾਮ ਸਿੰਘ ਵਾਸੀ ਮੀਆਂਪੁਰ ਅਤੇ 2 ਅਣਪਛਾਤੇ ਵਿਆਕਤੀਆਂ ਖਿਲਾਫ ਦਰਜ ਕੀਤਾ ਗਿਆ ਸੀ।
ਮਿਤੀ 19.1.24 ਨੂੰ ਮੁਕੱਦਮਾ ਹਜਾ ਵਿੱਚ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਗੰਡੀਵਿੰਡ ਅਤੇ ਅਰਪਨਬੀਰ ਸਿੰਘ ਪੁੱਤਰ ਜੋਗਾ ਸਿੰਘ ਵਾਸੀ ਗੰਡੀਵਿੰਡ ਨੂੰ ਨਾਮਜਦ ਕੀਤਾ ਗਿਆ ਸੀ।ਜਿੰਨਾ ਨੂੰ ਮਿਤੀ 21.01.2024 ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਜਿੰਨਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹਨਾਂ ਨੇ ਹਰਮਨਿੰਦਰ ਸਿੰਘ ਉਰਫ ਮੰਨੂ ਪੁੱਤਰ ਦਿਲਬਾਗ ਸਿੰਘ ਵਾਸੀ ਗੰਡੀਵਿੰਡ ਨਾਲ ਰਲ ਕੇ ਕਤਲ ਕਰਨ ਵਾਲੇ ਸੂਟਰਾਂ ਦੀ ਮਦਦ ਕੀਤੀ ਹੈ।
ਮਿਤੀ 22.1.2024 ਨੂੰ ਦੋਸ਼ੀ ਹਰਮਨਿੰਦਰ ਸਿੰਘ ਉਰਫ ਮੰਨੂੰ ਉਕਤ ਨੂੰ ਮੁਕਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ।ਜਿਸ ਦੀ ਪੁੱਛਗਿੱਛ ਦੇ ਅਧਾਰ ਪਰ ਉਕਤ ਮੁਕੱਦਮਾ ਵਿੱਚ ਮਨਜੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਮੀਆਂਪੁਰ (ਅੰਮ੍ਰਿਪਤਾਲ ਬਾਠ ਦੀ ਮਾਤਾ) ,ਜੁਗਰਾਜ ਸਿੰਘ ਉਰਫ ਯੂਵੀ ਪੁੱਤਰ ਕਾਬਲ ਸਿੰਘ ਵਾਸੀ ਮੀਆਂਪੁਰ, ਰਵਿੰਦਰ ਸਿੰਘ ਉਰਫ ਡੀ.ਸੀ ਪੁੱਤਰ ਤਰਸੇਮ ਸਿੰਘ ਵਾਸੀ ਮੀਆਂਪੁਰ, ਰਜਿੰਦਰ ਸਿੰਘ ਉਰਫ ਮੈਨੂੰ ਪੁੱਤਰ ਮਨੋਹਰ ਸਿੰਘ ਗੰਡੀਵਿੰਡ ਨੂੰ ਨਾਮਜਦ ਕਰਕੇ ਉਕਤ ਮੁਕੱਦਮਾ ਵਿੱਚ ਵਾਧਾ ਜੁਰਮ 212-ਭ.ਦਸ ਦਾ ਕੀਤਾ।ਮਿਤੀ 23.1.2024 ਨੂੰ ਉਕਤ ਮੁਕੱਦਮਾ ਵਿੱਚ ਨਾਮਜਦ ਦੋਸ਼ੀ ਰਜਿੰਦਰ ਸਿੰਘ ਉਰਫ ਮੋਨੂੰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਸਦੀ ਪੁੱਛਗਿੱਛ ਪਰ ਉਕਤ ਮੁਕਦਮਾ ਵਿਚ ਸਤਨਾਮ ਸਿੰਘ ਉਰਫ ਸੱਤਾ ਬਹਿਲਾ ਪੁੱਤਰ ਅਨੂਪ ਸਿੰਘ ਵਾਸੀ ਬਹਿਲਾ ਥਾਣਾ ਸਿਟੀ ਤਰਨਤਾਰਨ ਅਤੇ ਜਗਦੀਪ ਸਿੰਘ ਉਰਫ ਨੋਲੂ ਪੁੱਤਰ ਨਿਰਮਲ ਸਿੰਘ ਵਾਸੀ ਬਾਸਰਕੇ ਭੈਣੀ ਥਾਣਾ ਛੇਹਰਟਾ ਅੰਮ੍ਰਿਤਸਰ ਨੂੰ ਨਾਮਜਦ ਕੀਤਾ ਗਿਆ।ਜਿੰਨਾਂ ਨੇ ਦੱਸਿਆ ਕਿ ਉਹਨਾਂ ਨੇ ਉਕਤ ਕਤਲ ਦੇ ਸੂਟਰਾਂ ਨੂੰ ਪਨਾਹ ਦਿੱਤੀ ਸੀ ਅਤੇ ਹੋਰ ਜਰੂਰੀ ਸਮਾਨ ਮੁਹੱਈਆ ਕਰਾਉਣ ਵਿੱਚ ਮਦਦ ਕੀਤੀ ਸੀ।ਮਿਤੀ 24.1.2024 ਨੂੰ ਜੁਗਰਾਜ ਸਿੰਘ ਉਰਫ ਯੂਵੀ ਪੁੱਤਰ ਕਾਬਲ ਸਿੰਘ ਵਾਸੀ ਮੀਆਂਪੁਰ ਨੂੰ ਨਾਦੇੜ ਮਹਾਰਾਸ਼ਟਰ ਤੋਂ ਗ੍ਰਿਫਤਾਰ ਕੀਤਾ ਗਿਆ।ਅਗਲੀ ਤਫਤੀਸ਼ ਜਾਰੀ ਹੈ।ਅੰਮ੍ਰਿਤਪਾਲ ਸਿੰਘ ਬਾਠ ਪਰ ਪਹਿਲਾਂ ਵੀ ਵੱਖ ਵੱਖ ਧਾਰਾਵਾਂ ਹੇਠ 16 ਮੁਕਦਮੇ ਦਰਜ ਹਨ।ਗਿਫਤਾਰ ਦੋਸੀਆ ਦੀ ਸ਼ਨਾਖਤ ਅਰਸਦੀਪ ਸਿੰਘ ਉਰਫ ਅਰਸ ਪੁੱਤਰ ਪ੍ਰਿਤਪਾਲ ਸਿੰਘ,ਅਰਪਨਬੀਰ ਸਿੰਘ ਪੁੱਤਰ ਜੋਗਾ ਸਿੰਘ,ਹਰਮਨਿੰਦਰ ਸਿੰਘ ਉਰਫ ਮੰਨੂੰ ਪੁੱਤਰ ਦਿਲਬਾਗ ਸਿੰਘ, ਰਜਿੰਦਰ ਸਿੰਘ ਉਰਫ ਮੋਨੂੰ ਪੁੱਤਰ ਮਨੌਹਰ ਸਿੰਘ,ਚਾਰੇ ਵਾਸੀਆਨ ਗੰਡੀਵਿੰਡ ਥਾਣਾ ਸਰਾਏ ਅਮਾਨਤ ਖਾਂ,ਯੁਵਰਾਜ ਸਿੰਘ ਯੂਵੀ ਪੁੱਤਰ ਕਾਬਲ ਸਿੰਘ ਵਾਸੀ ਮੀਆਂਪੁਰ,ਅਤੇ ਬਾਕੀ ਰਹਿੰਦੇ ਅੰਮ੍ਰਿਤਪਾਲ ਸਿੰਘ ਬਾਠ ਪੁੱਤਰ ਸਤਨਾਮ ਸਿੰਘ,ਮਨਜੀਤ ਕੌਰ ਪਤਨੀ ਸਤਨਾਮ ਸਿੰਘ(ਮਾਤਾ ਅੰਮ੍ਰਿਤਪਾਲ ਸਿੰਘ ਬਾਠ),ਰਵਿੰਦਰ ਸਿੰਘ ਉਰਫ ਡੀਸੀ ਪੁੱਤਰ ਤਰਸੇਮ ਸਿੰਘ ਸਾਰੇ ਵਾਸੀ ਮੀਆਂਪੁਰ ਥਾਣਾ ਝਬਾਲ, ਸਤਨਾਮ ਸਿੰਘ ਉਰਫ ਸੱਤਾ ਬਹਿਲਾ ਪੁੱਤਰ ਆਨੂਪ ਸਿੰਘ ਵਾਸੀ ਬਹਿਲਾ ਥਾਣਾ ਸਿਟੀ ਤਰਨਤਾਰਨ, ਜਗਦੀਪ ਸਿੰਘ ਉਰਫ ਠੋਲੂ ਪੁੱਤਰ ਨਿਰਮਲ ਸਿੰਘ ਵਾਸੀ ਬਾਸਰਕੇ ਥਾਣਾ ਛੇਹਰਟਾ ਸਮੇਤ 2 ਅਣਪਛਾਤੇ ਸੂਟਰਾ ਦੀ ਭਾਲ ਜਾਰੀ ਹੈ।ਜਦ ਕਿ ਇਸ ਮੌਕੇ ਐਸ ਐਚ ੳ ਹਰਿੰਦਰ ਸਿੰਘ ਥਾਣਾ ਝਬਾਲ, ਇੰਸਪੈਕਟਰ ਪ੍ਰਭਜੀਤ ਸਿੰਘ ਗਿੱਲ,ਐਸ ਐਚ ੳ ਬਲਜਿੰਦਰ ਸਿੰਘ ਬਾਜਵਾ ਥਾਣਾ ਸਰਾਏ ਅਮਾਨਤ ਖਾ ਆਦਿ ਵੀ ਮੌਜੂਦ ਸਨ।