
ਅਮਰੀਕਾ ਦੇ ਸਰਕਾਰੀ ਸਕੂਲਾਂ ‘ਚ ਸਿੱਖ ਇਤਿਹਾਸ ਪੜ੍ਹਾਇਆ ਜਾਵੇਗਾ। 12ਵੀਂ ਦੇ ਸਿੱਖ ਵਿਦਿਆਰਥੀ ਦੀ ਮਿਹਤਨ ਸਦਕਾ ਸਿਲੇਬਸ ‘ਚ ਸਿੱਖ ਇਤਿਹਾਸ ਸ਼ਾਮਲ ਕੀਤਾ ਗਿਆ ਹੈ।
ਬਾਰਵੀਂ ਦੇ ਵਿਦਿਆਰਥੀ ਗੁਰਇਕਪ੍ਰੀਤ ਸਿੰਘ ਨੇ ਸੰਸਥਾਵਾਂ ਨਾਲ ਮਿਲ ਕੇ ਕਰੀਬ ਇੱਕ ਸਾਲ ਤੋਂ ਵੱਧ ਦੀ ਮਿਹਨਤ ਨਾਲ ਸਟੇਟ ਦੀ ਸਿੱਖਿਆ ਕਮੇਟੀ ਨੇ ਸੋਸ਼ਲ ਸਟਡੀ ਦੇ ਸਿਲੇਬਸ ਵਿਚ ਸਿੱਖ ਇਤਿਹਾਸ ਸ਼ਾਮਲ ਕੀਤਾ ਹੈ। ਇਸ ਨੌਜਵਾਨ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਵੀ ਇਸ ਨੌਜਵਾਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।