ਇਟਲੀ,ਰੋਮ 29 ਫ਼ਰਵਰੀ, ਨਵਜੋਤ ਲੁਧਿਆਣਵੀ
ਇਟਲੀ ਜਾਰੀ ਕਰੇਗਾ 151,000 ‘ਵਰਕ ਪਰਮਿਟ’ ਯੂਰਪ ਦੇ ਸਭ ਤੋਂ ਉਦਯੋਗਿਕ ਦੇਸ਼ਾਂ ਵਿੱਚੋਂ ਇੱਕ ਇਟਲੀ ਨੂੰ ਕਾਮਿਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਇਟਲੀ ਨੇ ਵਿਦੇਸ਼ੀ ਨਾਗਰਿਕਾਂ ਨੂੰ 151,000 ਵਰਕ ਪਰਮਿਟ ਮੁਹੱਈਆ ਕਰਵਾਏ ਹਨ। ਇਨ੍ਹਾਂ ਕਾਮਿਆਂ ਨੂੰ ਕੰਮ ਕਰਨ ਲਈ ਦੁਨੀਆ ਭਰ ਦੇ ਦੇਸ਼ਾਂ ਤੋਂ ਇਟਲੀ ਬੁਲਾਇਆ ਜਾਵੇਗਾ। ਇਸ ਦੇ ਨਾਲ ਹੀ ਗੈਰ-ਮੌਸਮੀ ਕਾਮਿਆਂ ਲਈ ਘੱਟੋ- ਘੱਟ 61,250 ਵਰਕ ਪਰਮਿਟ ਰਾਖਵੇਂ ਰੱਖੇ ਗਏ ਹਨ, ਜਦੋਂ ਕਿ 700 ਸਥਾਨ ਸਵੈ-ਰੁਜ਼ਗਾਰ ਵਾਲੇ ਵਿਦੇਸ਼ੀ ਕਾਮਿਆਂ ਲਈ ਰਾਖਵੇਂ ਹਨ। ਇਟਲੀ ਦੇ ਇਸ ਵਰਕ ਪਰਮਿਟ ਦਾ ਸਭ ਤੋਂ ਵੱਧ ਫ਼ਾਇਦਾ ਭਾਰਤ ਨੂੰ ਹੋ ਸਕਦਾ ਹੈ। ਹੁਨਰਮੰਦ ਅਤੇ ਗੈਰ-ਕੁਸ਼ਲ ਕਰਮਚਾਰੀ ਪ੍ਰਦਾਨ ਕਰਨ ਦੇ ਮਾਮਲੇ ਵਿੱਚ ਭਾਰਤ ਦੁਨੀਆ ਦੇ ਚੋਟੀ ਦੇ ਦੇਸ਼ਾਂ ਵਿੱਚੋਂ ਇੱਕ ਹੈ।