ਘਰ ‘ਚ ਪੁੱਛਾ ਦੇਣ ਵਾਲੇ ਬਾਬੇ ਨੇ ਗਰੀਬ ਪਰਿਵਾਰ ਦੇ ਮੁੰਡੇ ਨੂੰ ਰੇਲਵੇ ‘ਚ ਭਾਰਤੀ ਕਰਾਉਣ ਦੇ ਨਾ ਤੇ ਮਾਰੀ ਢਾਈ ਲੱਖ ਦੀ ਠੱਗੀ, ਪੀੜ੍ਹਤ ਪਰਿਵਾਰ ਨੇ ਲਗਾਏ ਦੋਸ਼
ਘਰ ‘ਚ ਪੁੱਛਾ ਦੇਣ ਵਾਲੇ ਬਾਬੇ ਨੇ ਗਰੀਬ ਪਰਿਵਾਰ ਦੇ ਮੁੰਡੇ ਨੂੰ ਰੇਲਵੇ ‘ਚ ਭਾਰਤੀ ਕਰਾਉਣ ਦੇ ਨਾ ਤੇ ਮਾਰੀ ਢਾਈ ਲੱਖ ਦੀ ਠੱਗੀ, ਪੀੜ੍ਹਤ ਪਰਿਵਾਰ ਨੇ ਲਗਾਏ ਦੋਸ਼
ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਦੋਸ਼ੀ ਪਾਏ ਜਾਣ ਤੇ ਕਰਾਂਗੇ ਸਖ਼ਤ ਕਾਰਵਾਈ:- ਡੀ.ਐਸ.ਪੀ ਭਿੱਖੀਵਿੰਡ
ਡੇ-ਨਾਇਟ ਨਿਊਜ਼ ਸਰਵਿਸ, ਤਰਨਤਾਰਨ 27 ਨਵੰਬਰ
ਜ਼ਿਲ੍ਹਾ ਤਰਨਤਾਰਨ ਦੀ ਸਬ-ਡਿਵੀਜ਼ਨ ਭਿੱਖੀਵਿੰਡ ਦੇ ਅਧੀਨ ਆਉਂਦੇ ਪੁਲਿਸ ਥਾਣਾ ਕੱਚਾ ਪੱਕਾ ਦੀ ਹਦੂਦ ਅੰਦਰ ਪੈਂਦੇ ਪਿੰਡ ਭੈਣੀ ਗੁਰਮੁੱਖ ਸਿੰਘ ਦੇ ਰਹਿਣ ਵਾਲੇ ਜਸਪਾਲ ਸਿੰਘ ਉਰਫ ਜੱਸਾ ਬਾਬਾ ਨੇ ਸਾਡੇ ਨਾਲ ਢਾਈ ਲੱਖ ਰੁਪਏ ਦੀ ਠੱਗੀ ਕੀਤੀ ਹੈ। ਉਕਤ ਜਸਪਾਲ ਸਿੰਘ ਉਰਫ਼ ਜੱਸਾ ਬਾਬਾ ਘਰ ਵਿੱਚ ਗੱਦੀ ਲਗਾਉਂਦਾ ਹੈ ਅਤੇ ਪੁੱਛਾਂ ਦੇਣ ਦਾ ਕੰਮ ਕਰਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਥਿਤ ਤੌਰ ਬਲਜੀਤ ਸਿੰਘ ਵਾਸੀ ਭੈਣੀ ਗੁਰਮੁਖ ਸਿੰਘ ਨੇ ਕੀਤਾ। ਉਹਨਾਂ ਕਿਹਾ ਕਿ ਜਿਸ ਕੋਲ ਸਾਡਾ ਪਰਿਵਾਰ ਵੀ ਜਾਣ ਲੱਗ ਪਿਆ ਜਿਸ ਤੋਂ ਬਾਅਦ ਬਾਬੇ ਨੇ ਕਿਹਾ ਕਿ ਮੇਰੀ ਵੱਡੇ ਅਫ਼ਸਰਾਂ ਨਾਲ ਗੱਲਬਾਤ ਹੈ ਅਤੇ ਮੈਂ ਤੁਹਾਡੇ ਲੜਕੇ ਨੂੰ ਰੇਲਵੇ ਵਿੱਚ ਭਰਤੀ ਕਰਵਾ ਦੇਵਾਂਗਾ ਅਤੇ ਜਸਪਾਲ ਸਿੰਘ ਨੇ ਸਾਨੂੰ ਭਰੋਸੇ ਵਿੱਚ ਲੈ ਕੇ ਮੇਰੇ ਭਰਾ ਅਮਨਦੀਪ ਸਿੰਘ ਨੂੰ ਰੇਲਵੇ ਵਿੱਚ ਭਰਤੀ ਕਰਵਾਉਣ ਦੀ ਗੱਲ ਕਹੀ ਅਤੇ ਸਾਨੂੰ ਝਾਂਸੇ ਵਿੱਚ ਲਿਆਣ ਕੇ ਸਾਡੇ ਤੋਂ ਢਾਈ ਲੱਖ ਰੁਪਏ ਠੱਗ ਲੈਣ ਲਏ। ਜਿਸ ਸਬੰਧੀ ਸਾਡੇ ਵੱਲੋਂ ਕੁਝ ਸਮਾਂ ਪਹਿਲਾਂ ਵੀ ਪੁਲਿਸ ਥਾਣੇ ‘ਚ ਦਰਖਾਸਤ ਵੀ ਦਿੱਤੀ ਗਈ। ਜਿੱਥੇ ਪਿੰਡ ਦੇ ਕੁਝ ਮੋਹਤਬਰ ਵਿਅਕਤੀਆਂ ਵਿੱਚ ਇਸ ਨੇ ਸਾਡੇ ਨਾਲ ਪੈਸੇ ਵਾਪਸ ਕਰਨ ਦਾ ਇਕਰਾਰਨਾਮਾ ਵੀ ਕੀਤਾ ਸੀ। ਪੀੜ੍ਹਤ ਪਰਿਵਾਰ ਨੇ ਕਿਹਾ ਕਿ ਅਸੀਂ ਇਹ ਪੈਸੇ ਵਿਆਜ਼ ਤੇ ਲੈ ਕੇ ਇਸ ਨੂੰ ਦਿੱਤੇ ਸਨ ਤੇ ਵਿਆਜ਼ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਜਿਸ ਦੀ ਚਿੰਤਾ ਕਾਰਨ ਸਾਡੇ ਪਿਤਾ ਦੀ ਵੀ ਮੌਤ ਹੋ ਗਈ ਹੈ। ਪੀੜ੍ਹਤ ਪਰਿਵਾਰ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕਰਦੇ ਹੋਏ ਉਹਨਾਂ ਦੇ ਪੈਸੇ ਵਾਪਸ ਕਰਵਾਉਣ ਅਤੇ ਜਸਪਾਲ ਸਿੰਘ ਉੱਪਰ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਕੀ ਕਹਿੰਦਾ ਹੈ ਜਸਪਾਲ ਸਿੰਘ ਬਾਬਾ ਜੱਸਾ…?
ਜਦੋਂ ਇਸ ਸਬੰਧੀ ਸਾਡੀ ਟੀਮ ਵੱਲੋਂ ਪਿੰਡ ਭੈਣੀ ਗੁਰਮੁਖ ਸਿੰਘ ਦੇ ਜਸਪਾਲ ਸਿੰਘ ਉਰਫ ਬਾਬਾ ਜੱਸਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਠੱਗੀ ਕੀਤੀ ਉਹ ਹੋਰ ਲੋਕ ਹਨ। ਜਿਨ੍ਹਾਂ ਨੇ ਸਾਡੇ ਵੀ ਪੈਸੇ ਦੱਬੇ ਹਨ ਜੇਕਰ ਸਾਨੂੰ ਅੱਗੋਂ ਮਿਲ ਜਾਣਗੇ ਤਾਂ ਇਹਨਾਂ ਨੂੰ ਵੀ ਪੈਸੇ ਜ਼ਰੂਰ ਮਿਲ ਜਾਣਗੇ।

ਕੀ ਕਹਿੰਦੇ ਹਨ ਨੇ ਡੀ.ਐਸ.ਪੀ ਭਿੱਖੀਵਿੰਡ….?
ਇਸ ਸਾਰੇ ਮਾਮਲੇ ਸਬੰਧੀ ਜਦੋਂ ਸਾਡੀ ਟੀਮ ਵੱਲੋਂ ਡੀ.ਐਸ.ਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਪਰਿਵਾਰ ਵੱਲੋਂ ਲਿਖਤੀ ਦਰਖ਼ਾਸਤ ਦਿੱਤੀ ਗਈ ਹੈ ਅਤੇ ਮਾਮਲੇ ਦੀ ਬਰੀਕੀ ਨਾਲ ਪੜਤਾਲ ਕਰਨ ਲਈ ਦਰਖ਼ਾਸਤ ਨੂੰ ਪੁਲਿਸ ਥਾਣਾ ਕੱਚਾ ਪੱਕਾ ਵਿਖੇ ਤੈਨਾਤ ਏ.ਐਸ.ਆਈ ਗੁਰਮੀਤ ਸਿੰਘ ਨੂੰ ਮਾਰਕ ਕਰ ਦਿੱਤੀ ਗਈ ਹੈ ਅਤੇ ਸਖ਼ਤੀ ਨਾਲ ਇਸ ਕੇਸ ਵਿੱਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
Post Views: 167