ਕਿਸਾਨਾਂ ਵੱਲੋਂ ਚਾਰ ਦਸੰਬਰ ਨੂੰ ਪੰਜਾਬ ਚੋਂ ਪਹਿਲਾ ਜਥਾ ਦਿੱਲੀ ਕੂਚ ਕਰਨ ਲਈ ਵੱਡੀ ਗਿਣਤੀ ‘ਚ ਹੋਣਗੇ ਰਵਾਨਾ:- ਕਿਸਾਨ ਆਗੂ ਪੰਡੋਰੀ ਸਿੱਧਵਾਂ
ਜੋਨ ਬਾਬਾ ਦੀਪ ਸਿੰਘ ਜੀ ਵੱਲੋਂ ਵੱਖ ਵੱਖ ਪਿੰਡਾਂ ‘ਚ ਮੀਟਿੰਗਾਂ ਦਾ ਕੀਤਾ ਆਗਾਜ਼
ਜਗਰੂਪ ਸਿੰਘ ਐਮਾ, ਗੁਰਜਿੰਦਰ ਬਘਿਆੜੀ
ਸਰਾਏ ਅਮਾਨਤ ਖਾਂ, 28 ਨਵੰਬਰ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨ ਤਾਰਨ ਦੇ ਜੋਨ ਬਾਬਾ ਦੀਪ ਜੀ ਵੱਲੋ ਪਿੰਡਾਂ ‘ਚ ਕਿਸਾਨਾ ਨਾਲ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ ਗਈਆਂ ਹਨ। ਮੀਟਿੰਗਾਂ ਵਿੱਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ 26 ਨਵੰਬਰ ਤੋਂ ਰੱਖੇ ਮਰਨ ਵਰਤ ਬੈਠਣ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਅਤੇ ਉਸ ਤੋਂ ਬਾਅਦ ਫਿਰ 6 ਦਸੰਬਰ ਨੂੰ ਜਥਿਆਂ ਦੇ ਰੂਪ ਵਿੱਚ ਦਿੱਲੀ ਕੂਚ ਕਰਨ ਬਾਰੇ ਲੀਡਰਾਂ ਨੇ ਆਪਣੇ ਆਪਣੇ ਵਿਚਾਰਾਂ ਅਤੇ ਅਗਲੀ ਤਿਆਰ ਕੀਤੀ ਰਣਨੀਤੀ ਬਾਰੇ ਦੱਸਦਿਆਂ ਗਿਆ ਮੀਟਿੰਗ ‘ਚ ਜ਼ਿਲ੍ਹਾ ਆਗੂ ਹਰਪਾਲ ਸਿੰਘ ਪੰਡੋਰੀ ਸਿੱਧਵਾਂ, ਜੋਨ ਪ੍ਰਧਾਨ ਮਨਜਿੰਦਰ ਸਿੰਘ ਗੋਹਲਵੜ, ਜੋਨ ਆਗੂ ਬਲਜੀਤ ਸਿੰਘ ਰਟੌਲ, ਪ੍ਰਧਾਨ ਨਵਜੀਤ ਸਿੰਘ ਗੋਹਲਵੜ, ਜੋਨ ਵਲੰਟੀਅਰ ਸੁਪਰਵਾਈਜ਼ਰ ਦਰਬਾਰਾ ਸਿੰਘ ਗੋਹਲਵੜ ਨੇ ਕਿਹਾ ਕਿ ਹਰੇਕ ਪਿੰਡਾਂ ਦੀਆਂ ਵੱਧ ਤੋਂ ਵੱਧ ਮੀਟਿੰਗਾਂ ਲਾਈਆਂ ਜਾਣਗੀਆਂ ਮੋਰਚੇ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਸਤੇ ਵੱਧ ਤੋਂ ਵੱਧ ਪਿੰਡਾਂ ਵਿੱਚੋਂ ਫੰਡ ਇਕੱਠਾ ਕੀਤਾ ਜਾਵੇ ਅਤੇ 4 ਦਸੰਬਰ ਨੂੰ ਪੰਜਾਬ ਵਿੱਚੋਂ ਪਹਿਲਾ ਵੱਡਾ ਜਥਾ ਸ਼ੰਭੂ ਬਾਰਡਰ ਵਾਸਤੇ ਰਵਾਨਾ ਹੋਵੇਗਾ, ਜੋ ਕਿ ਉਸ ਤੋਂ ਅੱਗੇ 6 ਦਸੰਬਰ ਨੂੰ ਦਿੱਲੀ ‘ਚ ਕੂਚ ਕਰੇਗਾ, ਹਰ ਇੱਕ ਜਥੇ ਦੀ ਅਗਵਾਈ ਜਥੇਬੰਦੀ ਦੇ ਸੀਨੀਅਰ ਆਗੂ ਕਰਨਗੇ, ਜਥਿਆਂ ਦੇ ਰੂਪ ਵਿੱਚ ਦਿੱਲੀ ਵਿੱਚ ਮੋਰਚਾ ਲਾਇਆ ਜਾਵੇਗਾ, ਕਿਸਾਨ ਆਪਣੇ ਹੱਕਾ ਦੀ ਪੂਰਤੀ ਤੱਕ ਵਾਪਸ ਨਹੀਂ ਆਉਣਗੇਂ ਭਾਵੇਂ ਕਿੰਨੀਆਂ ਵੀ ਕੁਰਬਾਨੀਆਂ ਦੇਣੀਆਂ ਪੈਣ।