ਹਲਕਾ ਖੇਮਕਰਨ ਦੇ ਪਿੰਡ ਭੂਰਾ ਕੋਹਨਾ ਦੇ ਸਰਕਾਰੀ ਹਾਈ ਸਕੂਲ ਵਿਖੇ ਮਨਾਇਆ ਗਿਆ “ਡੀ ਵਾਰਮਿੰਗ ਡੇ”
ਅਮਰਕੋਟ, 28 ਨਵੰਬਰ ਹਰਜੀਤ ਸਿੰਘ ਵਲਟੋਹਾ
ਜ਼ਿਲ੍ਹਾ ਤਰਨਤਾਰਨ ਦੇ ਕਾਰਜਕਾਰੀ ਸਿਵਲ ਸਰਜਨ ਡਾਕਟਰ ਵਰਿੰਦਰਪਾਲ ਕੌਰ ਦੇ ਦਿਸ਼ਾ ਨਿਰਦੇਸ਼ਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਰਮਨਦੀਪ ਸਿੰਘ ਪੱਡਾ ਦੀ ਯੋਗ ਅਗਵਾਈ ਹੇਠ ਸੀ.ਐਚ.ਸੀ ਖੇਮਕਰਨ ਦੇ ਅਧੀਨ ਆਉਂਦੇ ਸਬ ਸੈਂਟਰ ਭੂਰਾ ਕੋਹਨਾ ਪਿੰਡ ਦੇ ਹੀ ਸਰਕਾਰੀ ਹਾਈ ਸਕੂਲ ਵਿਖੇ “ਡੀ ਵਾਰਮਿੰਗ ਡੇ” ਪੇਟ ਦੇ ਕੀੜਿਆਂ ਤੋਂ ਰਾਸ਼ਟਰੀ ਮੁਕਤੀ ਦਿਵਸ ਮਨਾਇਆ ਗਿਆ। ਜਿਸ ਵਿਚ 1 ਸਾਲ ਤੋ 19 ਸਾਲ ਤੱਕ ਦੇ ਬੱਚਿਆਂ ਨੂੰ ਐਲਬੈਡਾਜੋਲ ਦੀਆਂ ਗੋਲੀਆਂ ਖਵਾਈਆ ਗਈਆਂ ਹਨ, ਉਹਨਾਂ ਵੱਲੋਂ ਦੱਸਿਆ ਗਿਆ ਕਿ ਬੱਚਿਆਂ ਵਿੱਚ ਪੇਟ ਦੇ ਕੀੜੇ ਮਾਰਨ ਦੇ ਫਾਇਦੇ ਜਿਵੇਂ ਕਿ ਖੂਨ ਦੀ ਕਮੀ ਵਿੱਚ ਸੁਧਾਰ, ਬੇਹਤਰ ਪੋਸ਼ਣ ਪੱਧਰ, ਇਮੂਨਿਟੀ (ਰੋਗ ਵਿਰੋਧੀ ਸ਼ਕਤੀ) ਵਧਾਉਣਾ ਵਿੱਚ ਮੱਦਦ ਅੱਗੇ ਚੱਲਦਿਆ ਉਹਨਾਂ ਵੱਲੋਂ ਦੱਸਿਆ ਗਿਆ ਕਿ ਪੇਟ ਦੇ ਕੀੜੇ ਮਾਰਨ ਦੀ ਦਵਾਈ ਖਾਣ ਦੇ ਨਾਲ ਨਾਲ ਆਪਣੀਆਂ ਛੋਟੀਆਂ ਛੋਟੀਆਂ ਆਦਤਾਂ ਵਿੱਚ ਸੁਧਾਰ ਕਰਕੇ ਕੀੜਿਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਜਿਵੇਂ ਆਪਣੇ ਹੱਥ ਸਾਬਣ ਨਾਲ ਧੋਵੋ, ਖਾਸ ਕਰਕੇ ਖਾਣਾ ਖਾਣ ਤੋਂ ਪਹਿਲਾਂ ਤੇ ਲੈਟਰੀਗ ਜਾਣ ਤੋਂ ਬਾਅਦ, ਜੁੱਤੀਆਂ ਜਾਂ ਚਪਲਾਂ ਪਾ ਕੇ ਰੱਖੋ, ਨੰਗੇ ਪੈਰ ਨਾ ਚੱਲੋ, ਨਹੂੰ ਸਾਫ ਤੇ ਛੋਟੇ ਰੱਖੋ, ਹਮੇਸ਼ਾ ਸਾਫ਼ ਪਾਣੀ ਪੀਓ ਖਾਣਾ ਢੱਕ ਕੇ ਰੱਖੋ, ਫਲ ਤੇ ਸਬਜੀਆਂ ਨੂੰ ਸਾਫ਼ ਪਾਣੀ ਨਾਲ ਧੋਵੋ, ਆਸਾ ਪਾਸਾ ਸਾਫ਼ ਰੱਖੋ ਆਦਿ ਪੇਟ ਦੇ ਕੀੜਿਆਂ ਤੋਂ ਮੁਕਤੀ ਬੱਚਿਆਂ ਦੀ ਸ਼ਕਤੀ। ਇਸ ਮੌਕੇ ਐਸ.ਆਈ ਜੁਗਰਾਜ ਸਿੰਘ, ਕਾਰਜਕਾਰੀ ਬਲਾਕ ਐਜੂਕੇਟਰ ਗੁਰਵਿੰਦਰ ਸਿੰਘ, ਆਰ.ਬੀ.ਐਸ.ਕੇ ਟੀਮ ਤੋਂ ਫਾਰਮੇਸੀ ਅਫ਼ਸਰ ਅੰਸ਼ਲ ਆਰੀਆ , ਸਟਾਫ ਨਰਸ ਗੁਰਪ੍ਰੀਤ ਕੌਰ, ਮਨਿੰਦਰ ਕੌਰ, ਮੁੱਖ ਅਧਿਆਪਕ ਅਰਵਿੰਦ ਪਾਸੀ, ਅਧਿਆਪਕ ਸੰਨਦੀਪ ਸਿੰਘ, ਸੁਨੀਲ ਕੁਮਾਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲ ਬੱਚੇ ਅਤੇ ਸਟਾਫ਼ ਹਾਜ਼ਰ ਸੀ।